



Welcome to the ASA Sikh Museum
ਇਹ ਪ੍ਰਦਰਸ਼ਨੀ ਸਿੱਖ ਵਿਰਸੇ ਨੂੰ ਸਮੁੱਚਤਾ ਵਿਚ ਮਾਨਣ ਦਾ ਇਕ ਯਤਨ ਹੈ, ਜਿਸ ਵਿੱਚ ਗੁਰੂ ਸਾਹਿਬਾਨ ਦੀ ਪ੍ਰਤੀਕਾਤਮਿਕ ਝਲਕ ਤੋਂ ਲੈ ਕੇ ਵੀਹਵੀਂ ਸਦੀ ਦੇ ਅੰਤ ਤੱਕ ਦੇ ਸਮੇਂ ਨੂੰ ਦਰਸਾਇਆ ਗਿਆ ਹੈ। ਕਾਂਗੜਾ ਅਤੇ ਮੁਗਲ ਸ਼ੈਲੀ ਦੇ ਸਰਵੋਤਮ ਰੂਪਾਂ, ਭਾਵਪੂਰਣ ਤੇਲ-ਚਿੱਤਰਾਂ, ਮੂਰਤੀਆਂ ਅਤੇ ਆਧੁਨਿਕ ਮਧਿਆਮਾਂ ਰਾਹੀਂ ਇਹ ਪ੍ਰਦਰਸ਼ਨੀ ਨਿਆਂ, ਦ੍ਰਿੜਤਾ, ਦਇਆ, ਸਮਾਨਤਾ ਅਤੇ ਭਗਤੀ ਜਿਹੇ ਸਿੱਖ ਮੁੱਲਾਂ ਨੂੰ ਉਜਾਗਰ ਕਰਦੀ ਹੈ।
ਕੀਰਤਨ ਅਤੇ ਢਾਡੀ ਕਲਾ, ਕਲਾ ਦੀ ਜੀਵੰਤ ਪਰੰਪਰਾ ਸਿੱਖ ਧੁਨੀ ਅਤੇ ਅਧਿਆਤਮਿਕਤਾ ਦੇ ਫ਼ਲਸਫ਼ੇ ਨੂੰ ਪ੍ਰਗਟ ਕਰਦੀ ਹੈ—ਗੁਰੂ ਨਾਨਕ ਦੀ ਰਬਾਬ ਦੀ ਧਿਆਨਮਈ ਲਹਿਰ ਤੋਂ ਲੈ ਕੇ ਖ਼ਾਲਸੇ ਦੇ ਨਗਾਰੇ ਦੀ ਗੂੰਜ ਤੱਕ—ਜੋ ਦੈਵੀ ਇਕਸੁਰਤਾ ਤੇ ਸਮੂਹਕ ਜਾਗਰੂਕਤਾ ਦਾ ਪ੍ਰਤੀਕ ਹੈ।
ਇਹ ਸਭ ਕਲਾਵਾਂ ਮਿਲ ਕੇ ਅਧਿਆਤਮਿਕਤਾ, ਇਤਿਹਾਸ ਅਤੇ ਕਲਾ ਅਨੁਭਵ ਵਿਚਕਾਰ ਇੱਕ ਸਦੀਵ ਸੰਵਾਦ ਪੈਦਾ ਕਰਦੀਆਂ ਹਨ।